Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005367074
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 7th (Old Book), Lesson No. 1 (Windows Explorer)

ਪਾਠ - 1
ਵਿੰਡੋਜ਼ ਐਕਸਪਲੋਰਰ

ਅਭਿਆਸ (Exercise)


5) ਵੱਡੇ ਉੱਤਰਾਂ ਵਾਲੇ ਪ੍ਰਸ਼ਨ: -
  1. ਵਿੰਡੋਜ਼ ਐਕਸਪਲੋਰਰ ਕੀ ਹੁੰਦਾ ਹੈ? ਐਕਸਪਲੋਰਰ ਨੂੰ ਖੋਲ੍ਹਣ ਦੇ ਵੱਖ-ਵੱਖ ਤਰੀਕੇ ਦੱਸੋ।
  2. ਉੱਤਰ:- ਵਿੰਡੋਜ਼ ਐਕਸਪਲੋਰਰ ਵਿੰਡੋਜ਼ ਦੀ ਇੱਕ ਅਜਿਹੀ ਮਹੱਤਵਪੂਰਨ ਐਪਲੀਕੇਸ਼ਨ ਹੈ ਜਿਸ ਦੀ ਮਦਦ ਨਾਲ ਅਸੀਂ ਫਾਈਲਾਂ ਅਤੇ ਫੋਲਡਰਾਂ ਦੀ ਸੰਭਾਲ ਜਿਵੇਂ ਕਿ ਕੱਟ, ਕਾਪੀ, ਪੇਸਟ, ਰੀਨੇਮ, ਡਿਲੀਟ, ਨਵੀਂ ਫਾਈਲ ਜਾਂ ਫੋਲਡਰ ਬਣਾਉਣ ਅਤੇ ਖੋਲ੍ਹਣ ਆਦਿ ਕਈ ਕੰਮ ਕਰ ਸਕਦੇ ਹਾਂ। ਇਸ ਨੂੰ ਖੋਲ੍ਹਣ ਦੇ ਵੱਖ-ਵੱਖ ਤਰੀਕੇ ਹੇਠਾਂ ਦਿੱਤੇ ਗਏ ਹਨ: -
    • ਪਹਿਲਾ ਤਰੀਕਾ:- ਵਿੰਡੋਜ਼ ਐਕਸਪਲੋਰਡ ਨੂੰ ਸਟਾਰਟ → ਆੱਲ ਪ੍ਰੋਗਰਾਮਜ਼ → ਐਕਸੈੱਸਰੀਜ਼ → ਵਿੰਡੋਜ਼ ਐਕਸਪਲੋਰਰ ਮੀਨੂੰ ਕਮਾਂਡ ਦੁਆਰ ਅਸਾਨੀ ਨਾਲ ਖੋਲ੍ਹਿਆ ਜਾ ਸਕਦਾ ਹੈ।
    • ਦੂਸਰਾ ਤਰੀਕਾ:- ਰਨ ਬਾਕਸ ਵਿੱਚ explorer ਟਾਈਪ ਕਰਕੇ ਐਂਟਰ ਕੀ ਦਬਾਉਣ ਨਾਲ ਵੀ ਵਿੰਡੋਜ਼ ਐਕਸਪਲੋਰਰ ਨੂੰ ਖੋਲ੍ਹਿਆ ਜਾ ਸਕਦਾ ਹੈ।
    • ਤੀਸਰਾ ਤਰੀਕਾ:- ਵਿੰਡੋਜ਼ ਲੋਗੋ ਕੀਅ ਅਤੇ E ਨੂੰ ਇਕੱਠਾ ਦਬਾਉਣ ਨਾਲ ਵੀ ਵਿੰਡੋਜ਼ ਐਕਸਪਲੋਰਰ ਨੂੰ ਖੋਲ੍ਹਿਆ ਜਾ ਸਕਦਾ ਹੈ।
  3. ਕਿਸੇ ਫੋਲਡਰ ਨੂੰ ਬਣਾਉਣ ਅਤੇ ਡਿਲੀਟ ਕਰਨ ਦਾ ਤਰੀਕਾ ਦੱਸੋ।
  4. ਉੱਤਰ:- ਫੋਲਡਰ ਨੂੰ ਬਣਾਉਣ ਦੇ ਸਟੈੱਪ ਹੇਠ ਲਿਖੇ ਅਨੁਸਾਰ ਹਨ: -
    1. ਵਿੰਡੋ ਐਕਸਪਲੋਰਰ ਦੇ ਖੱਬੇ ਪੇਨ ਵਿੱਚੋਂ ਉਸ ਡਰਾਈਡ ਜਾਂ ਫੋਲਡਰ ਦੀ ਚੋਣ ਕਰੋ ਜਿਸ ਵਿੱਚ ਫੋਲਡਰ ਬਣਾਉਣਾ ਚਾਹੁੰਦੇ ਹੋ।
    2. ਫਾਈਲ → ਨਿਊ → ਫੋਲਡਰ ਮੀਨੂੰ ਕਮਾਂਡ ਉੱਤੇ ਕਲਿੱਕ ਕਰੋ। ਪੀਲੇ ਰੰਗ ਦਾ ਇੱਕ ਨਵਾਂ ਫੋਲਡਰ ਨਜ਼ਰ ਆਵੇਗਾ।
    3. ਕੀਬੋਰਡ ਤੋਂ ਫੋਲਡਰ ਦਾ ਨਾਂ ਟਾਈਪ ਕਰੋ ਅਤੇ ਐਂਟਰ ਕੀਅ ਦਬਾਓ, ਫੋਲਰਡ ਬਣ ਜਾਵੇਗਾ।
    ਫੋਲਡਰ ਮਿਟਾਉਣ ਦੇ ਸਟੈੱਪ: -
    1. ਜਿਸ ਫੋਲਡਰ ਨੂੰ ਮਿਟਾਉਣਾ ਚਾਹੁੰਦੇ ਹੋ ਉਸ ਨੂੰ ਚੁਣੋ ਅਤੇ ਮਾਊਸ ਦਾ ਸੱਜਾ ਬਟਨ ਦਬਾਓ। ਇੱਕ ਸ਼ਾਰਟਕੱਟ ਮੀਨੂੰ ਖੁੱਲ੍ਹੇਗਾ।
    2. ਸ਼ਾਰਟਕੱਟ ਮੀਨੂੰ ਵਿੱਚੋਂ ਡਿਲੀਟ ਕਮਾਂਡ ਉੱਤੇ ਕਲਿੱਕ ਕਰੋ। ਇੱਕ ਸੰਦੇਸ਼ ਨਜ਼ਰ ਆਵੇਗਾ ਜੋ ਡਿਲੀਟ ਕਿਤੇ ਜਾਣ ਦੀ ਪੁਸ਼ਟੀ ਕਰੇਗਾ।
    3. ਯੈੱਸ (Yes) ਉੱਤੇ ਕਲਿੱਕ ਕਰੋ। ਫੋਲਡਰ ਡਿਲੀਟ ਹੋ ਕੇ ਰੀਸਾਈਕਲਬਿਨ ਵਿੱਚ ਚਲਾ ਜਾਵੇਗਾ।
  5. ਐਕਸਪਲੋਰਰ ਦੇ ਵੱਖ-ਵੱਖ ਦ੍ਰਿਸ਼ਾਂ (ਵਿਊ) ਬਾਰੇ ਜਾਣਕਾਰੀ ਦਿਉ।
  6. ਉੱਤਰ:- ਵਿੰਡੋਜ਼ ਐਕਸਪਲੋਰਰ ਦੇ ਵੱਖ-ਵੱਖ ਪੰਜ ਵਿਊ ਹਨ। ਇਹਨਾਂ ਬਾਰੇ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ: -
    1. ਥੰਬ ਨੇਲਜ਼ (Thumb nails): ਇਸ ਵਿਊ ਵਿੱਚ ਫਾਈਲਾਂ ਅਤੇ ਫੋਲਡਰ ਛੋਟੇ-ਛੋਟੇ ਆਈਕਾਨ ਦੇ ਰੁਪ ਵਿੱਚ ਅਤੇ ਤਸਵੀਰਾਂ ਛੋਟੀਆਂ-ਛੋਟੀਆ ਨਜ਼ਰ ਆਊਂਦੀਆਂ ਹਨ।
    2. ਟਾਈਲਜ਼ (Tiles): ਇਸ ਵਿਊ ਵਿੱਚ ਫਾਈਲਾਂ ਅਤੇ ਫੋਲਡਰ ਆਈਕਨ ਦੇ ਰੂਪ ਵਿੱਚ ਨਜ਼ਰ ਆਊਂਦੇ ਹਨ ਅਤੇ ਉਹਨਾਂ ਦੇ ਨਾਲ ਉਹਨਾਂ ਦੀ ਕਿਸਮ ਅਤੇ ਆਕਾਰ ਵੀ ਨਜ਼ਰ ਆਉਂਦੇ ਹਨ।
    3. ਆਈਕਾਨਸ (Icons): ਇਸ ਵਿਊ ਵਿੱਚ ਫਾਈਲਾਂ ਅਤੇ ਫੋਲਡਰ ਆਈਕਾਨ ਦੇ ਰੂਪ ਵਿੱਚ ਨਜ਼ਰ ਆਊਦੇ ਹਨ ਜੋ ਟਾਈਲਜ਼ ਵਿਊ ਨਾਲੋਂ ਛੋਟੇ ਹੁੰਦੇ ਹਨ ਪਰ ਇਹਨਾਂ ਦੇ ਹੇਠਾਂ ਫਾਈਲ ਦਾ ਨਾਮ ਲਿਖਿਆ ਹੁੰਦਾ ਹੈ।
    4. ਲਿਸਟ (List): ਇਸ ਵਿਊ ਵਿੱਚ ਫਾਈਲਾਂ ਅਤੇ ਫੋਲਡਰ ਇੱਕ ਸੂਚੀ (ਲਿਸਟ) ਵਿੱਚ ਨਜ਼ਰ ਆਊਂਦੇ ਹਨ। ਇਹਨਾਂ ਦੇ ਆਈਕਾਨ ਬਹੁਤ ਛੋਟੇ ਹੁੰਦੇ ਹਨ ਅਤੇ ਸੱਜੇ ਹੱਥ ਇਹਨਾਂ ਫਾਈਲਾਂ ਅਤੇ ਫੋਲਡਰਾਂ ਦੇ ਨਾਂ ਹੁੰਦੇ ਹਨ।
    5. ਡਿਟੇਲ (Detail): ਇਸ ਵਿਊ ਵਿੱਚ ਫਾਈਲਾਂ ਅਤੇ ਫੋਲਡਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਮਿਲਦੀ ਹੈ ਜਿਵੇਂ ਕਿ ਫਾਈਲ ਜਾਂ ਫੋਲਡਰ ਦਾ ਨਾਮ, ਅਕਾਰ, ਕਿਸਮ ਅਤੇ ਆਖਰੀ ਵਾਰ ਸੋਧ ਕਰਨ ਦਾ ਸਮਾਂ ਤੇ ਤਾਰੀਖ ਹੁੰਦੀ ਹੈ।
    ਚਿੱਤਰ:- ਟੂਲਬਾਰ ਤੇ ਐਕਸਪਲੋਰਰ ਦੇ ਵੱਖ-ਵੱਖ ਪੰਜ ਵਿਊ ਬਦਲਣ ਲਈ ਕਮਾਂਡਾਂ
  7. ਕੰਪਿਊਟਰ ਵਿੱਚੋਂ ਕਿਸੇ ਫਾਈਲ ਨੂੰ ਲੱਭਣ ਦੇ ਸਟੈੱਪ ਦੱਸੋ।
  8. ਉੱਤਰ:- ਕੰਪਿਊਟਰ ਵਿੱਚੋਂ ਕਿਸੇ ਫਾਈਲ ਨੂੰ ਲੱਭਣ ਦੇ ਸਟੈੱਪ ਹੇਠ ਲਿਖੇ ਅਨੁਸਾਰ ਹਨ: -
    1. ਐਕਸਪਲੋਰਰ ਖੋਲ੍ਹ ਕੇ ਇਸ ਦੇ ਸਰਚ ਬਟਨ ਉੱਤੇ ਕਲਿੱਕ ਕਰੋ।
    2. ਖੱਬੇ ਪੇਨ ਵਿੱਚ ਆਲ ਫਾਈਲਸ ਐਂਡ ਫੋਲਡਰ ਉੱਤੇ ਕਲਿੱਕ ਕਰੋ।
    3. ਫਾਈਲ ਨੇਮ ਬਾਕਸ ਵਿੱਚ ਲੱਭੀ ਜਾਣ ਵਾਲੀ ਫਾਈਲ ਜਾਂ ਫੋਲਡਰ ਦਾ ਨਾਮ ਭਰੋ ਅਤੇ ਸਰਚ ਬਟਨ ਉੱਤੇ ਕਲਿੱਕ ਕਰੋ। ਇਸ ਤਰ੍ਹਾਂ ਇਹ ਫਾਈਲਾਂ ਜਾਂ ਫੋਲਡਰਾਂ ਨੂੰ ਲੱਭਣਾਂ ਸ਼ੁਰੂ ਕਰ ਦੇਵੇਗਾ ਅਤੇ ਇਹਨਾਂ ਨੂੰ ਸੱਜੇ ਪੇਨ ਵਿੱਚ ਦਿਖਾਵੇਗਾ।
  9. ਬੈਕਗ੍ਰਾਊਂਡ ਲਗਾਉਣ ਦੇ ਸਟੈੱਪ ਦੱਸੋ।
  10. ਉੱਤਰ:- ਬੈਕਗ੍ਰਾਊਂਡ ਲਗਾਉਣ ਦੇ ਸਟੈੱਪ ਹੇਠ ਲਿਖੇ ਅਨੁਸਾਰ ਹਨ: -
    1. ਡੈਸਕਟਾਪ ਉੱਤੇ ਮਾਊਸ ਦਾ ਸੱਜਾ ਬਟਨ ਦਬਾਓ, ਇੱਕ ਸ਼ਾਰਟਕੱਟ ਮੀਨੂੰ ਖੁੱਲ੍ਹੇਗਾ।
    2. ਪ੍ਰੋਪਰਟੀਜ਼ (Properties) ਉੱਤੇ ਕਲਿੱਕ ਕਰੋ। "ਡਿਸਪਲੇਅ ਪ੍ਰਾਪਰਟੀਜ਼" (Display Properties) ਡਾਇਲਾਗ ਬਾਕਸ ਨਜ਼ਰ ਆਵੇਗਾ।
    3. ਡੈਸਕਟਾਪ (Desktop) ਟੈਬ ਉੱਤੇ ਕਲਿੱਕ ਕਰੋ ਅਤੇ ਬੈਕਗ੍ਰਾਊਂਡ (Background) ਲਿਸਟ ਵਿੱਚੋਂ ਆਪਣੀ ਮਨਪਸੰਦ ਦਾ ਬੈਕਗ੍ਰਾਊਂਡ ਚਿੱਤਰ ਚੁਣੋ ਅਤੇ ਅਪਲਾਈ (Apply) ਬਟਨ ਤੇ ਕਲਿੱਕ ਕਰੋ।
    4. ਓਕੇ (OK) ਬਟਨ ਉੱਤੇ ਕਲਿੱਕ ਕਰੋ।
  11. ਸਕਰੀਨ ਸੇਵਰ ਲਗਾਉਣ ਦੇ ਸਟੈੱਪ ਦੱਸੋ।
  12. ਉੱਤਰ:- ਸਕਰੀਨ ਸੇਵਰ ਲਗਾਉਣ ਦੇ ਸਟੈੱਪ ਹੇਠ ਲਿਖੇ ਅਨੁਸਾਰ ਹਨ: -
    1. ਡੈਸਕਟਾਪ ਉੱਤੇ ਮਾਊਸ ਦਾ ਸੱਜਾ ਬਟਨ ਦਬਾਓ, ਇੱਕ ਸ਼ਾਰਟਕੱਟ ਮੀਨੂੰ ਖੁੱਲ੍ਹੇਗਾ।
    2. ਪ੍ਰੋਪਰਟੀਜ਼ (Properties) ਉੱਤੇ ਕਲਿੱਕ ਕਰੋ। "ਡਿਸਪਲੇਅ ਪ੍ਰਾਪਰਟੀਜ਼" (Display Properties) ਡਾਇਲਾਗ ਬਾਕਸ ਨਜ਼ਰ ਆਵੇਗਾ।
    3. ਸਕਰੀਨ ਸੇਵਰ (Screen Saver) ਟੈਬ ਉੱਤੇ ਕਲਿੱਕ ਕਰੋ ਅਤੇ ਸਕਰੀਨ ਸੇਵਰ (Screen saver) ਡਰਾਪ ਡਾਊਨ ਲਿਸਟ ਵਿੱਚੋਂ ਆਪਣੀ ਮਨਪਸੰਦ ਦਾ ਸਕਰੀਨ ਸੇਵਰ ਚੁਣੋ ਅਤੇ ਅਪਲਾਈ (Apply) ਬਟਨ ਤੇ ਕਲਿੱਕ ਕਰੋ।
    4. ਓਕੇ (OK) ਬਟਨ ਉੱਤੇ ਕਲਿੱਕ ਕਰੋ।

SmartStudies.in © 2012-2023